- Home
- Healthy People
- Diseases & Risks
- Measles
- ਖਸਰੇ ਬਾਰੇ (Punjabi)
ਖਸਰੇ ਬਾਰੇ (Punjabi)
ਖਸਰਾ ਬਹੁਤ ਜ਼ਿਆਦਾ ਛੂਤਕਾਰੀ ਅਤੇ ਸੰਭਾਵੀ ਤੌਰ ’ਤੇ ਗੰਭੀਰ ਬਿਮਾਰੀ ਹੈ ਜਿਸ ਕਰਕੇ ਬੁਖਾਰ, ਧੱਫੜ, ਖੰਘ, ਅਤੇ ਅੱਖਾਂ ਲਾਲ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਪਾਣੀ ਆਉਂਦਾ ਹੈ। ਇਹ ਮੁੱਖ ਤੌਰ ’ਤੇ ਖਸਰੇ ਤੋਂ ਪੀੜਿਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਤੋਂ ਬਾਅਦ ਹਵਾ ਦੇ ਜ਼ਰੀਏ ਫੈਲਦਾ ਹੈ।
ਸੰਕਰਮਣ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੱਤ ਤੋਂ ਲੈ ਕੇ 21 ਦਿਨਾਂ ਦੇ ਅੰਦਰ ਖਸਰੇ ਦੇ ਲੱਛਣ ਸ਼ੁਰੂ ਹੁੰਦੇ ਹਨ। ਧੱਫੜ ਵਿਖਾਈ ਦੇਣ ਤੋਂ ਤਕਰੀਬਨ ਚਾਰ ਦਿਨ ਪਹਿਲਾਂ ਤੋਂ ਲੈ ਕੇ ਧੱਫੜ ਵਿਖਾਈ ਦੇਣ ਤੋਂ ਚਾਰ ਦਿਨ ਬਾਅਦ ਤੱਕ ਖਸਰਾ ਛੂਤਕਾਰੀ ਹੁੰਦਾ ਹੈ। ਖਸਰੇ ਦੇ ਲੱਛਣ ਵਾਲੇ ਧੱਫੜ ਵਿਖਾਈ ਦੇਣ ਤੋਂ ਪਹਿਲਾਂ ਹੀ ਲੋਕ ਖਸਰਾ ਫੈਲਾ ਸਕਦੇ ਹਨ।
ਖਸਰੇ ਦੇ ਸੰਪਰਕ ਵਿੱਚ ਆਉਣ ਵਜੋਂ ਸਭ ਤੋਂ ਜ਼ਿਆਦਾ ਜੋਖਮ ਵਾਲੇ ਲੋਕਾਂ ਵਿੱਚ ਟੀਕਾ ਨਾ ਲਗਵਾਉਣ ਵਾਲੇ ਲੋਕ, ਗਰਭਵਤੀ ਇਸਤਰੀਆਂ, ਛੇ ਮਹੀਨੇ ਤੋਂ ਘੱਟ ਉਮਰ ਦੇ ਨਿਆਣੇ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਸ਼ਾਮਲ ਹਨ। ਇੱਕ ਵਿਅਕਤੀ ਨੂੰ ਖਸਰੇ ਤੋਂ ਸੁਰੱਖਿਅਤ ਮੰਨਿਆਂ ਜਾਂਦਾ ਹੈ ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲਾਗੂ ਹੁੰਦਾ ਹੈ:
- ਤੁਹਾਡਾ ਜਨਮ 1957 ਤੋਂ ਪਹਿਲਾਂ ਹੋਇਆ ਸੀ
- ਤੁਸੀਂ ਖੂਨ ਦੀ ਜਾਂਚ ਕਰਵਾਈ ਹੈ ਜੋ ਖਸਰੇ ਤੋਂ ਸੁਰੱਖਿਆ ਵਿਖਾਉਂਦੀ ਹੈ
- ਤੁਹਾਨੂੰ ਯਕੀਨ ਹੈ ਕਿ ਪਹਿਲਾਂ ਕਿਸੇ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਤੁਹਾਡੀ ਖਸਰੇ ਦੀ ਜਾਂਚ ਕੀਤੀ ਗਈ ਹੈ
- ਤੁਹਾਨੂੰ ਖਸਰੇ ਦੇ ਟੀਕੇ ਲੱਗ ਚੁੱਕੇ ਹਨ (12 ਮਹੀਨਿਆਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟੀਕਾ, ਚਾਰ ਸਾਲ ਅਤੇ ਉਸਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਲਈ ਦੋ ਟੀਕੇ)
ਹੇਠਾਂ ਦਿੱਤੀ ਗਈ ਸਾਰਣੀ ਸਥਾਨਕ ਤੌਰ ’ਤੇ ਖਸਰੇ ਦੇ ਮਾਮਲਿਆਂ ਦੀਆਂ ਰਿਪੋਰਟਾਂ ਦਰਸਾਉਂਦੀ ਹੈ:
ਸਾਲ | ਸਨੋਹੋਮਿਸ਼ ਕਾਉਂਟੀ | ਵਾਸ਼ਿੰਗਟਨ ਸਟੇਟ |
2017 | 0 | 3 |
2018 | 6 | 8 |
2019 | 1 | 90 |
2020 | 0 | 1 |
2021 | 0 | -- |
ਆਮ ਤੌਰ ’ਤੇ ਵਿਰਲੇ ਮਾਮਲਿਆਂ ਅਤੇ ਛੋਟੇ ਸਮੂਹਾਂ ਵਿੱਚ ਮਾਮਲਿਆਂ ਦੀ ਸ਼ੁਰੂਆਤ ਅਜਿਹੇ ਕਿਸੇ ਹੋਰ ਦੇਸ਼ ਦੀ ਯਾਤਰਾ ਤੋਂ ਬਾਅਦ ਹੁੰਦੀ ਹੈ ਖਸਰਾ ਜ਼ਿਆਦਾ ਫੈਲਿਆ ਹੋਇਆ ਹੈ। ਵੱਡੇ ਪ੍ਰਕੋਪ ਅਕਸਰ ਉਸੇ ਤਰ੍ਹਾਂ ਸ਼ੁਰੂ ਹੁੰਦੇ ਹਨ ਪਰ ਫਿਰ ਉਹ ਓਦੋਂ ਵੱਧਦੇ ਹਨ ਜੇਕਰ ਵਾਇਰਸ ਘੱਟ ਟੀਕਾਕਰਣ ਸੁਰੱਖਿਆ ਵਾਲੇ ਕਿਸੇ ਨੈੱਟਵਰਕ ਜਾਂ ਕਮਿਊਨਿਟੀ ਵਿੱਚ ਦਾਖਲ ਹੁੰਦਾ ਹੈ। ਜਦਕਿ 2-ਖੁਰਾਕਾਂ ਵਾਲਾ ਖਸਰੇ ਦਾ ਟੀਕਾਕਰਣ ਸੁਰੱਖਿਅਤ ਹੈ ਅਤੇ ਵਰਤੇ ਜਾਣ ਵਾਲੇ ਸਭ ਤੋਂ ਪ੍ਰਭਾਵੀ ਅਤੇ ਸਥਾਈ ਟੀਕਿਆਂ ਵਿੱਚੋਂ ਇੱਕ ਹੈ, ਫਿਰ ਵੀ ਸਾਰੇ ਟੀਕੇ ਲੱਗਵਾ ਚੁਕੇ ਵਿਅਕਤੀਆਂ ਨੂੰ ਵਿਰਲੇ ਹੀ ਖਸਰਾ ਹੋ ਸਕਦਾ ਹੈ। ਹਾਲਾਂਕਿ, 2019 ਦੇ ਪ੍ਰਕੋਪ ਵਿੱਚ ਸਾਰੇ ਟੀਕੇ ਲੱਗਵਾ ਚੁਕੇ ਵਿਅਕਤੀਆਂ ਵਿੱਚ ਸਿਰਫ਼ 4% ਮਾਮਲੇ ਹੀ ਸਾਮ੍ਹਣੇ ਆਏ ਸਨ।
ਵੈਕਸੀਨ ਦੀ ਜਾਣਕਾਰੀ
ਮਾਪੇ ਅਤੇ ਸਰਪ੍ਰਸਤ https://wa.myir.net ’ਤੇ ਜਾ ਕੇ, ਜਾਂ ਆਪਣੇ ਮੈਡੀਕਲ ਪਰਦਾਤਾ ਨਾਲ ਸੰਪਰਕ ਕਰ ਕੇ ਆਪਣੇ ਬੱਚੇ ਦੀ ਟੀਕਾਕਰਣ ਦੀ ਸਥਿਤੀ ਵੇਖ ਸਕਦੇ ਹਨ ਜਾਂ ਉਸਦਾ ਟੀਕਾਕਰਣ ਦੀ ਸਥਿਤੀ ਦਾ ਸਰਟੀਫਿਕੇਟ ਪ੍ਰਿੰਟ ਕਰ ਸਕਦੇ ਹਨ।
18 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਟੀਕੇ ਮੁਫ਼ਤ ਲਗਾਏ ਜਾਂਦੇ ਹਨ। ਜੇਕਰ ਸਿਹਤ ਸੰਭਾਲ ਪ੍ਰਦਾਤਾ ਟੀਕਾ ਲਗਾਉਣ ਲਈ ਫੀਸ ਲੈਂਦਾ ਹੈ, ਤਾਂ ਉਸਦਾ ਭੁਗਤਾਨ ਕਰਨ ਵਿੱਚ ਸਮਰੱਥ ਨਾ ਹੋਣ ’ਤੇ ਮਾਪੇ ਜਾਂ ਸਰਪ੍ਰਸਤ ਉਸਨੂੰ ਮਾਫ਼ ਕਰਨ ਲਈ ਕਹਿ ਸਕਦੇ ਹਨ। ਕਨੂੰਨੀ ਤੌਰ ’ਤੇ, ਕਿਸੇ ਵੀ ਬੱਚੇ ਨੂੰ ਇਸ ਕਾਰਨ ਉਸਦੇ ਨਿਯਮਿਤ ਸਿਹਤ ਸੰਭਾਲ ਪ੍ਰਦਾਤਾ ਤੋਂ ਸਿਫ਼ਾਰਿਸ਼ ਕੀਤਾ ਟੀਕਾ ਲਗਵਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਉਸਦੇ ਮਾਪੇ ਭੁਗਤਾਨ ਨਹੀਂ ਕਰ ਸਕਦੇ।